politics
Punjab Vidhan Sabha Monsoon Session
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਅਤੇ ਨਾਲ ਪੰਜਾਬ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਦਾ ਆਖ਼ਰੀ ਵਿਧਾਨ ਸਭਾ ਸੈਸ਼ਨ ਵੀ ਹੈ। ਲੰਘੇ ਦਿਨਾਂ ਵਾਂਗ ਅੱਜ ਆਖਰੀ ਦਿਨ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਅੱਜ ਦੀ ਕਾਰਵਾਈ ਦੌਰਾਨ ਸਰਕਾਰ ਵੱਲੋਂ ਕਈ ਨਵੇਂ ਬਿੱਲ ਲਿਆਂਦੇ ਜਾ ਸਕਦੇ ਹਨ। ਮੁੱਖ ਤੌਰ ਉੱਤੇ ਸਦਨ ਡਿਜੀਟਲ ਯੂਨੀਵਰਸਿਟੀ ਬਿੱਲ ਸਮੇਤ ਛੇ ਮਹੱਤਵਪੂਰਨ ਬਿੱਲਾਂ ਉੱਤੇ ਚਰਚਾ ਕਰਨ ਮਗਰੋਂ ਫੈਸਲਾ ਲਵੇਗਾ। ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਆਊਟਸੋਰਸ ਕਾਮਿਆਂ ਨੂੰ ਇਨਸੋਰਸ ਕਰਨ ਸਬੰਧੀ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰਸਤਾਵਿਤ ‘ਦ ਪੰਜਾਬ ਸਟੇਟ ਆਊਟਸੋਰਸ ਪਰਸੋਨਲ ਬਿਲ, 2026’ ਰਾਹੀਂ ਸੂਬੇ ਵਿੱਚ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਜਾਵੇਗਾ। ਇਸ ਦਾ ਲਾਭ ਖਾਸ ਤੌਰ ‘ਤੇ ਗਰੁੱਪ-C ਅਤੇ ਗਰੁੱਪ-D ਨਾਲ ਸਬੰਧਤ ਆਊਟਸੋਰਸ ਕਰਮਚਾਰੀਆਂ ਨੂੰ ਮਿਲਣ ਦੀ ਉਮੀਦ ਹੈ।
Read full article on Etv Bharat